[Intro]
(ਯੇ ਦਿਲ ਹੈ ਜਗੀਰਾ)
Mxrci
(ਯੇ ਦਿਲ ਹੈ ਜਗੀਰਾ)
[Verse]
ਓ ਡਰ-ਦੂਰ ਹੈ ਨਹੀਂ ਚਿੱਤ-ਚੇਤ ਵਿੱਚ ਕੁੜੀ
ਤੇਰੀ ਬਾਹ ਜਿਵੇਂ ਅਸਲਾ ਏ ਨੇਫੇ ਵਿੱਚ ਕੁੜੀ
ਘਿਰੀ ਬਾਊਂਸਰਾਂ 'ਚ ਫਿਰੇਂ, ਤੂੰ ਬੰਦੂਕ ਵਰਗੀ
ਹੋ, ਲੱਗਦੀ ਜੈਲਾਟੋ ਦੀ ਸਕੂਪ ਵਰਗੀ
[Pre-Chorus]
ਹੋ, ਚੱਲੇ ਨਾ ਤਾਂ ਰਸੂਖ
ਟੋਲ੍ਹਾ ਜੱਟਾਂ ਦਾ ਟਰੂਪ
ਨਾ ਤਾਂ ਰਸੂਖ, ਟੋਲ੍ਹਾ ਜੱਟਾਂ ਦਾ ਟਰੂਪ
ਓ ਸਾਹਾਂ ਵਰਗੇ ਆ, ਹੋ ਕੇ ਭਰਣ ਨਹੀਂ ਦਿੰਦੇ
[Chorus]
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
[Hook]
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਤੁਸੀਂ ਹੋ ਕਿੱਥੇ?)
(ਫਕੀਰਾ, ਤੁਸੀਂ ਹੋ ਕਿੱਥੇ?)
[Verse]
ਤੈਨੂੰ ਆ ਵੈਲ ਕਸੀਨੋ ਦਾ
ਹਾਏ, ਪਤਲਾ ਲੱਕ ਲੈਟੀਨੋ ਦਾ
ਗਏ ਦਾ ਜ਼ਿਕਰ ਨਹੀਂ ਹਾਣ ਦੀਏ
ਆਉਣਦੇ ਦਾ ਫਿਕਰ ਨਹੀਂ ਹਾਣ ਦੀਏ
[Pre-Chorus]
ਤਾਸੀਰ ਭੁਰਾਂ ਦੇ ਵਰਗੀ ਆ
ਹਾਏ, ਅੱਖ ਪਰਛਾਵੇ ਪੜ੍ਹਦੀ ਆ
ਹੋ, ਕਿਹੜੇ ਨਾਗ? ਕਿਹੜੇ ਸੱਪ?
ਅਸੀਂ ਸਾਰਿਆਂ ਤੋਂ ਅੱਪ
ਹਾਏ, ਨੱਪਦੇ ਨੇ ਸਿਰੀ
ਜ਼ਹਿਰ ਚੜ੍ਹਣ ਨਹੀਂ ਦਿੰਦੇ
[Chorus]
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
[Hook]
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਤੁਸੀਂ ਹੋ ਕਿੱਥੇ?)
(ਫਕੀਰਾ, ਤੁਸੀਂ ਹੋ ਕਿੱਥੇ?)
[Verse]
ਹੋ ਜਿਗਰੇ ਪਹਾੜਾਂ ਜਿਵੇਂ ਸੋਹਣੀਏ ਨੀ
ਦਿਲ ਨੇ ਦਰਿਆਵਾਂ ਜਿਵੇਂ ਸੋਹਣੀਏ ਨੀ
ਹਾਏ ਹੌਂਸਲੇ ਜਿਵੇਂ ਨਹਿਰੀ 'ਚ ਚਿਰਾਗ ਨੀ
ਲੁੱਟਦੇ ਆਂ ਬੁੱਲੇ ਬਿੱਲੋ, ਕੁੱਟਦੇ ਸਵਾਦ ਨੀ
[Pre-Chorus]
ਓ ਦੁਆ ਬਣ ਜਾਣ, ਕਿੱਥੇ ਰਾਹ ਬਣ ਜਾਣ
ਸਾਡੇ ਮੂਹਰੇ ਔਕੜਾਂ ਨੂੰ ਅਡਣ ਨਹੀਂ ਦਿੰਦੇ
[Chorus]
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
(ਦੁਨੀਆਂ ਜਿਉਂ ਨਹੀਂ ਦਿੰਦੀ ਨੀ)
(ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ)
[Hook]
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਤੁਸੀਂ ਹੋ ਕਿੱਥੇ?)
(ਫਕੀਰਾ, ਤੁਸੀਂ ਹੋ ਕਿੱਥੇ?)
[Verse]
ਪੂੰਜੇ ਨਾ ਲਾਵੇ ਅੱਡੀ ਨੀ
ਡਰੈੱਸ ਤੇਰੀ ਡੱਬ ਖੜਾਬੀ ਨੀ
ਭਦੌੜ ਤਾਂ ਕਹਿੰਦੇ ਸਾਰੇ ਨੀ
ਤੂੰ “ਸੋਹਰੇ” ਕਹਿ ਮੁਟਿਆਰੇ ਨੀ
[Pre-Chorus]
ਮੁੰਡੇ ਨੂੰ “ਅਰਜਨ” ਕਹਿੰਦੇ ਆ
ਮੈਂ ਕੀਮਤੀ, ਲੋਕੀ ਮਹਿੰਗੇ ਆ
ਹੋ ਦੋ ਵੈਲ, ਦੋ ਕ੍ਰੇਜ਼ — ਜਾਂ ਜਿਮ ਜਾਂ ਸਟੇਜ
ਹਾਏ ਮਾੜੇ-ਚੰਗਿਆਂ ਨੂੰ ਕੋਲ ਖੜਨ ਨਹੀਂ ਦਿੰਦੇ
[Chorus]
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
ਦੁਨੀਆਂ ਜਿਉਂ ਨਹੀਂ ਦਿੰਦੀ ਨੀ
ਯਾਰ ਮਰਣ ਨਹੀਂ ਦਿੰਦੇ, ਮਰਣ ਨਹੀਂ ਦਿੰਦੇ
[Outro]
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਯੇ ਦਿਲ ਹੈ ਜਗੀਰਾ)
(ਹਾਂ, ਤੁਸੀਂ ਹੋ ਕਿੱਥੇ?)
(ਫਕੀਰਾ, ਤੁਸੀਂ ਹੋ ਕਿੱਥੇ? ਫਕੀਰਾ)